ਪਟਿਆਲਾ ਵਿਖੇ ਤਿਆਰ ਕੀਤੀ ਗਈ ਪੰਜਾਬ ਦੀ ਪਹਿਲੀ Sanitize Tunnel
The first Sanitize Tunnel :ਕੋਰੋਨਾ ਵਾਇਰਸ ਤੋਂ ਬਚਾਅ ਪਟਿਆਲਾ ਸ਼ਹਿਰ ਵਿਚ ਪੰਜਾਬ ਦੀ ਪਹਿਲੀ ਸੈਨੀਟਾਈਜਰ ਟਨਲ ਤਿਆਰ ਕੀਤੀ ਗਈ ਹੈ। ਇਸ ਟਨਲ ਤੋਂ ਨਿਕਲਣ ਵਾਲਾ ਹਰ ਇਕ ਵਿਅਕਤੀ ਸੈਨੇਟਾਈਜ ਹੋਵੇਗਾ। ਹਰ ਸਕੂਟਰ, ਕਾਰ, ਟਰੱਕ, ਕੁਝ ਵੀ ਹੋਵੇ ਉਹ ਪੂਰੀ ਤਰ੍ਹਾਂ ਤੋਂ ਸੈਨੇਟਾਈਜ ਹੋ ਕੇ ਹੀ ਲੰਘੇਗਾ।
ਵਾਰਡ ਨੰਬਰ 46 ਦੇ ਕੌਂਸਲਰ ਹੈਪੀ ਵਰਮਾ ਨੇ ਦੱਸਿਆ ਕਿ ਇਹ ਪੰਜਾਬ ਦੀ ਪਹਿਲੀ ਸੈਨੇਟਾਈਜ ਟਨਲ ਹੈ। ਇਸ ਦਾ ਉਦੇਸ਼ ਹਰ ਇਕ ਚੀਜ਼ ਨੂੰ ਸੈਨੇਟਾਈਜ ਕਰਨਾ ਹੈ। ਇਸ ਨਾਲ ਆਮ ਲੋਕਾਂ ਦੇ ਦਿਲਾਂ ਵਿਚ ਬੈਠੇ ਕੋਰੋਨਾ ਵਾਇਰਸ ਦਾ ਡਰ ਕਾਫੀ ਹੱਦ ਤਕ ਘੱਟ ਹੁੰਦਾ ਦੇਖਣ ਨੂੰ ਮਿਲੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਜਿਹੜੇ ਲੋਕਾਂ ਨੂੰ ਇਸ ਹਾਲਾਤ ਵਿਚ ਨਿਕਲਣਾ ਜ਼ਰੂਰੀ ਹੈ ਉਨ੍ਹਾਂ ਨੂੰ ਇਸ ਸਹੂਲਤ ਦਾ ਕਾਫੀ ਫਾਇਦਾ ਹੁੰਦਾ ਹੋਵੇਗਾ।
ਹੋਰ ਜਾਣਕਾਰੀ ਦਿੰਦੇ ਹੋਏ ਰਾਜਦੀਪ ਸਿੰਘ ਨੇ ਦੱਸਿਆ ਕਿ ਬਹੁਤ ਘੱਟ ਸਮੇਂ ਵਿਚ ਅਸੀਂ ਇਹ ਪੈਨਲ ਤਿਆਰ ਕੀਤੀ ਹੈ ਅਤੇ ਹੋਰ ਵੀ ਟਨਲਸ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਵਿਚ ਹਰ ਸੇਵਾ ਨਿਭਾਈ ਜਾਵੇਗੀ। ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਆਪਣੀ ਜਿੰਮੇਵਾਰੀ ਸਮਝਦੇ ਹੋਏ ਪੇਂਡੂ ਸਪੋਰਟਸ, ਸਮਾਜਿਕ ਕਲੱਬ ਤੇ ਪੰਚਾਇਤ ਅੱਗੇ ਆਉਣ ਲੱਗੀ ਹੈ। ਇਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਸਹੂਲਤਾਂ ਮਿਲਣਗੀਆਂ।



Comments
Post a Comment