Covid-19 : ਮੋਹਾਲੀ ਵਿਖੇ Corona Positive ਮਰੀਜ਼ ਦੀ ਮੌਤ, ਇਲਾਕਾ ਕੀਤਾ ਗਿਆ ਸੀਲ
Area sealed in Mohali : ਜ਼ਿਲਾ ਮੋਹਾਲੀ ਕੋਰੋਨਾ ਦੀ ਲੇਪਟ ‘ਚ ਹੈ। ਇਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਪੰਜਾਬ ਭਰ ਸਭ ਤੋਂ ਵੱਧ ਕੋਰੋਨਾ ਪਾਜੀਟਿਵ ਕੇਸ ਮੋਹਾਲੀ ਵਿੱਚ ਹਨ। ਅੱਜ ਇੱਕ ਹੋਰ ਮਰੀਜ਼ ਦੇ ਕੋਰੋਨਾ ਨਾਲ ਮਰਨ ਦੀ ਖਬਰ ਸਾਹਮਣੇ ਆਈ ਹੈ। ਮੋਹਾਲੀ ‘ਚ ਕੁੱਲ 38 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿੱਚੋਂ ਪੰਜ ਲੋਕ ਸਿਹਤਯਾਬ ਹੋਏ ਹਨ ਅਤੇ 2 ਲੋਕਾਂ ਦੇ ਮੌਤ ਦੀ ਖਬਰ ਹੈ।
78 ਸਾਲਾ ਮਹਿਲਾ ਜੋ ਖਰੜ ਦੀ ਰਹਿਣ ਵਾਲੀ ਸੀ ਨੂੰ ਬੀਮਾਰੀ ਦੀ ਹਾਲਤ ‘ਚ ਖਰੜ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ‘ਚ ਲਿਆਂਦਾ ਗਿਆ ਸੀ। ਪਰ ਬਾਅਦ ਵਿਚ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਉਸਦਾ ਟੈਸਟ ਕੀਤਾ ਗਿਆ। ਟੈਸਟ ਰਿਪੋਰਟ ਵਿੱਚ ਮ੍ਰਿਤਕ ਕੋਰੋਨਾ ਪਾਜੀਟਿਵ ਪਾਈ ਗਈ। ਇਲਾਕੇ ਦੇ ਲੋਕ ਬਹੁਤ ਸਹਿਮੇ ਹੋਏ ਹਨ। ਫਿਲਹਾਲ ਪੁਲਿਸ ਤੇ ਸਿਹਤ ਵਿਭਾਗ ਵਲੋਂ ਇਲਾਕੇ ਨੂੰ ਸੀਲ ਕਰਨ ਅਤੇ ਲੋਕਾਂ ਦੇ ਟੈਸਟ ਦੀ ਤਿਆਰੀ ਕੀਤੀ ਜਾ ਰਹੀ ਹੈ।
ਡੇਰਾਬੱਸੀ ਦੇ ਪਿੰਡ ਜਵਾਹਰਪੁਰ ਵਿਚ ਵੀ ਨਵਾਂ ਕੋਰੋਨਾ ਪਾਜੇਟਿਵ ਕੇਸ ਸਾਹਮਣੇ ਆਇਆ ਹੈ। ਵੀਰਵਾਰ ਨੂੰ ਇਕ ਦੁਕਾਨਦਾਰ ਦੀ ਰਿਪੋਰਟ ਵੀ ਪਾਜੀਟਿਵ ਆਈ ਹੈ। ਜਿਸ ਨੇ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਇਹ ਦੁਕਾਨਦਾਰ ਮਨਿਆਰੀ ਦੀ ਦੁਕਾਨ ਕਰਦਾ ਹੈ। ਹੁਣ ਪਿੰਡ ਤੋਂ ਬਾਹਰ ਪਹਿਲਾ ਪਾਜੀਟਿਵ ਕੇਸ ਸਾਹਮਣੇ ਆ ਚੁੱਕਾ ਹੈ ਜੋ ਪੂਰੇ ਇਲਾਕੇ ਲਈ ਵੱਡਾ ਖਤਰਾ ਬਣ ਸਕਦਾ ਹੈ। ਹੁਣ ਪ੍ਰਸ਼ਾਸਨ ਨੇ ਦੁਕਾਨਦਾਰ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਲੱਭਣਾ ਸ਼ੁਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਪਾਜੀਟਿਵ ਦੁਕਾਨਦਾਰ ਡੇਰਾੱਬਸੀ ਪੁਲਿਸ ਸਟੇਸ਼ਨ ਦੇ ਪਿੱਛੇ ਸ਼ਕਤੀ ਨਗਰ ਵਿਚ ਰਹਿੰਦਾ ਹੈ। ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਖਰੜ-ਲੁਧਿਆਣਾ ਰੋਡ ‘ਤੇ ਪਿੰਡ ਭਾਗੋਮਾਜਰਾ ਦੀ ਪੱਪੂ ਕਾਲੋਨੀ ਵਿਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਉਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਜਾਂਚ ਟੀਮ ਵਲੋਂ ਮੌਤ ਦੇ ਕਾਰਨਾਂ ਦਾ ਪਤਾ ਲਗਾਏ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



Comments
Post a Comment