ਪੰਜਾਬ ਵਿਚ ਨਵੀਂ ਮਹਾਂਮਾਰੀ ਫੈਲਣ ਦਾ ਖ਼ਤਰਾ

ਬਰਨਾਲਾ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ, ਇਕ ਹੋਰ ਮਹਾਂਮਾਰੀ ਦੀਆਂ ਬਰੂਹਾਂ 'ਤੇ ਖੜ•ਾ ਨਜ਼ਰ ਆ ਰਿਹਾ ਹੈ। ਜੀ ਹਾਂ, ਕੋਰੋਨਾ ਵਾਇਰਸ ਕਾਰਨ ਮੁਰਗੀ ਪਾਲਣ ਦਾ ਧੰਦਾ ਬਿਲਕੁਲ ਠੱਪ ਹੋ ਗਿਆ ਹੈ ਅਤੇ ਮੁਰਗੀਆਂ ਮਰਨ ਕਾਰਨ ਪੋਲਟਰੀ ਫ਼ਾਰਮਾਂ ਦੇ ਮਾਲਕ ਇਨ•ਾਂ ਨੂੰ ਸੜਕਾਂ ਕਿਨਾਰੇ ਸੁੱਟਣ ਲਈ ਮਜਬੂਰ ਹਨ। ਫ਼ੀਡ ਨਾ ਮਿਲਣ ਕਾਰਨ ਪਿਛਲੇ ਕੁਝ ਦਿਨਾਂ ਦੌਰਾਨ ਹਜ਼ਾਰਾਂ ਮੁਰਗੀਆਂ ਮਰ ਗਈਆਂ ਜਿਨ•ਾਂ ਨੂੰ ਇਧਰ-ਉਧਰ ਸੁੱਟਿਆ ਜਾ ਰਿਹਾ ਹੈ। ਬਰਨਾਲਾ ਤੋਂ ਸਾਡੇ ਪੱਤਰਕਾਰ ਨੇ ਕਈ ਪੋਲਟਰੀ ਫ਼ਾਰਮਾਂ ਦਾ ਜਾਇਜ਼ਾ ਲਿਆ ਜਿਥੇ ਹਾਲਾਤ ਬੇਹੱਦ ਗੰਭੀਰ ਨਜ਼ਰ ਆਏ। ਕਈ ਥਾਵਾਂ 'ਤੇ ਵੱਡੀ ਗਿਣਤੀ ਵਿਚ ਮੁਰਗੀਆਂ ਮਰੀਆਂ ਪਈਆਂ ਸਨ ਅਤੇ ਜਿਹੜੀਆਂ ਜਿਊਂਦੀਆਂ ਸਨ, ਉਹ ਭੁੱਖ ਕਾਰਨ ਇਕ-ਦੂਜੇ ਨੂੰ ਨੋਚ ਰਹੀਆਂ ਸਨ। ਪੋਲਟਰੀ ਫ਼ਾਰਮ ਮਾਲਕਾਂ ਨੇ ਕਿਹਾ ਕਿ ਉਨ•ਾਂ ਨੇ ਬੈਂਕ ਤੋਂ ਕਰਜ਼ਾ ਲੈ ਕੇ ਸਹਾਇਤ ਧੰਦਾ ਸ਼ੁਰੂ ਕੀਤਾ ਸੀ ਪਰ ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਨੇ ਸਭ ਕੁਝ ਤਬਾਹ ਕਰ ਦਿਤਾ

Comments